ਪਹੁੰਚਯੋਗਤਾ ਦਾ ਬਿਆਨ – Punjabi

ਬੀ ਸੀ ਕੈਂਪਸ ਓਪਨ ਐਜੂਕੇਸ਼ਨ ਇਹ ਯਕੀਨ ਕਰਦਾ ਹੈ ਕਿ ਵਿਦਿਆ ਹਰ ਇਕ ਲਈ ਉਪਲਬਧ ਹੋਣੀ ਜ਼ਰੂਰੀ ਹੈ। ਇਸ ਦਾ ਮਤਲਬ, ਮੁਫਤ, ਖੁੱਲ੍ਹੇ, ਅਤੇ ਪਹੁੰਚਯੋਗ ਵਿਦਿਅਕ ਸ੍ਰੋਤ ਤਿਆਰ ਕਰਨ ਦੀ ਹਿਮਾਇਤ ਕਰਨਾ ਹੈ। ਅਸੀਂ ਆਪਣੇ ਵਲੋਂ ਤਿਆਰ ਕੀਤੇ ਜਾਣ ਵਾਲੇ ਸ੍ਰੋਤਾਂ ਦੀ ਪਹੁੰਚਯੋਗਤਾ ਅਤੇ ਵਰਤੋਂ ਵਧਾਉਣ ਲਈ ਸਰਗਰਮੀ ਨਾਲ ਵਚਨਬੱਧ ਹਾਂ।

ਇਸ ਸ੍ਰੋਤ ਦੀ ਪਹੁੰਚਯੋਗਤਾ

ਇਸ ਸ੍ਰੋਤ ਦਾ ਵੈੱਬ ਰੂਪ ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ:  ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ  Web Content Accessibility Guidelines 2.0, ਲੈਵਲ ਏ ਏ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਇਲਾਵਾ, ਇਹ Accessibility Toolkit – 2nd Edition ਦੇ Appendix A: Checklist for Accessibility ਵਿਚਲੀਆਂ ਸਾਰੀਆਂ ਗਾਈਡਲਾਈਨਾਂ ਦੀ ਪਾਲਣਾ ਕਰਦਾ ਹੈ। ਇਸ ਵਿਚ ਸ਼ਾਮਲ ਹਨ:

  • ਪੜ੍ਹਨਾ ਸੌਖਾ: ਇਸ ਸ੍ਰੋਤ ਦਾ ਵਿਸ਼ਾ-ਵਸਤੂ ਨਾਲ ਲਿੰਕ ਹੈ ਅਤੇ ਪੜ੍ਹਨ ਨੂੰ ਸੌਖਾ ਬਣਾਉਣ ਲਈ ਹਰ ਚੈਪਟਰ ਵਿਚ ਸਿਰਲੇਖਾਂ ਦੀ ਵਰਤੋਂ ਕੀਤੀ ਗਈ ਹੈ।
  • ਪਹੁੰਚਯੋਗ ਵੀਡਿਓਜ਼: ਇਸ ਸ੍ਰੋਤ ਵਿਚਲੀਆਂ ਸਾਰੀਆਂ ਵੀਡਿਓਜ਼ ਦੇ ਸਿਰਲੇਖ ਹਨ।
  • ਪਹੁੰਚਯੋਗ ਚਿੱਤਰ: ਇਸ ਸ੍ਰੋਤ ਵਿਚਲੇ ਜਾਣਕਾਰੀ ਦੇਣ ਵਾਲੇ ਸਾਰੇ ਚਿੱਤਰਾਂ ਦਾ ਬਦਲਵਾਂ ਟੈਕਸਟ ਹੈ। ਸਜਾਵਟੀ ਚਿੱਤਰਾਂ ਦਾ ਖਾਲੀ ਬਦਲਵਾਂ ਟੈਕਸਟ ਹੈ।
  • ਪਹੁੰਚਯੋਗ ਲਿੰਕ: ਸਾਰੇ ਲਿੰਕ ਬਿਰਤਾਂਤੀ ਲਿੰਕ ਟੈਕਸਟ ਦੀ ਵਰਤੋਂ ਕਰਦੇ ਹਨ।
ਅਕਸੈਸੇਬਿਲਟੀ ਚੈਕਲਿਸਟ (ਪਹੁੰਚਯੋਗਤਾ ਨਿਸ਼ਾਨ ਲਾਉਣ ਵਾਲੀ ਲਿਸਟ)
ਹਿੱਸਾ ਮੰਗਾਂ ਪਾਸ?
ਸਿਰਲੇਖ ਸਾਮੱਗਰੀ ਨੂੰ ਸਿਰਲੇਖਾਂ ਅਤੇ ਉਪ-ਸਿਰਲੇਖਾਂ ਹੇਠ ਔਰਗੇਨਾਈਜ਼ ਕੀਤਾ ਜਾਂਦਾ ਹੈ ਜੋ ਕਿ ਕ੍ਰਮਵਾਰ ਵਰਤੀ ਜਾਂਦੀ ਹੈ। ਹਾਂ
ਚਿੱਤਰ ਜਾਣਕਾਰੀ ਦੇਣ ਵਾਲੇ ਚਿੱਤਰਾਂ ਵਿਚ ਬਦਲਵੇਂ ਟੈਕਸਟ ਦੇ ਬਿਰਤਾਂਤ ਸ਼ਾਮਲ ਹਨ। ਇਹ ਬਿਰਤਾਂਤ ਅਲਟ ਟੈਕਸਟ ਫੀਲਡ ਵਿਚ, ਆਲੇ-ਦੁਆਲੇ ਦੇ ਟੈਕਸਟ ਵਿਚ ਦਿੱਤੇ ਗਏ ਹਨ, ਜਾਂ ਲੰਮੇ ਬਿਰਤਾਂਤ ਵਜੋਂ ਲਿੰਕ ਕੀਤੇ ਗਏ ਹਨ। ਹਾਂ
ਚਿੱਤਰ ਚਿੱਤਰ ਅਤੇ ਟੈਕਸਟ ਜਾਣਕਾਰੀ ਦੇਣ ਲਈ ਰੰਗ `ਤੇ ਨਿਰਭਰ ਨਹੀਂ ਕਰਦੇ। ਹਾਂ
ਚਿੱਤਰ ਉਹ ਚਿੱਤਰ ਜਿਹੜੇ ਪੂਰੀ ਤਰ੍ਹਾਂ ਸਜਾਵਟੀ ਹਨ ਜਾਂ ਪਹਿਲਾਂ ਹੀ ਆਲੇ ਦੁਆਲੇ ਦੇ ਟੈਕਸਟ ਵਿਚ ਵਰਣਨ ਕੀਤੇ ਗਏ ਹਨ, ਉਨ੍ਹਾਂ ਵਿਚ ਬਦਲਵੇਂ ਟੈਕਸਟ ਦੇ ਖਾਲੀ ਬਿਰਤਾਂਤ ਹਨ। (ਜੇ ਚਿੱਤਰ ਪ੍ਰਸੰਗਿਕ ਸਾਮੱਗਰੀ ਦੀ ਜਾਣਕਾਰੀ ਨਹੀਂ ਦਿੰਦਾ ਹੈ ਤਾਂ ਬਿਰਤਾਂਤੀ ਟੈਕਸ ਬੇਲੋੜਾ ਹੈ।) ਹਾਂ
ਖਾਨੇ ਖਾਨਿਆਂ (ਟੇਬਲਜ਼) ਵਿਚ ਕਤਾਰ ਅਤੇ/ਜਾਂ ਕੌਲਮ ਦੇ ਸਿਰਲੇਖ ਸ਼ਾਮਲ ਹਨ ਜਿਨ੍ਹਾਂ ਦਾ ਸਹੀ ਦਾਇਰਾ ਨਿਰਧਾਰਤ ਕੀਤਾ ਗਿਆ ਹੈ। ਹਾਂ
ਖਾਨੇ ਖਾਨਿਆਂ ਵਿਚ ਟਾਈਟਲ ਜਾਂ ਸੁਰਖੀ ਸ਼ਾਮਲ ਹਨ। ਹਾਂ
ਖਾਨੇ ਖਾਨਿਆਂ ਵਿਚ ਮਰਜਡ ਜਾਂ ਸਪਲਿਟ ਸੈੱਲਜ਼ ਨਹੀਂ ਹਨ। ਹਾਂ
ਖਾਨੇ ਖਾਨਿਆਂ ਵਿਚ ਢੁਕਵੀਂ ਸੈੱਲ ਪੈਡਿੰਗ ਹੈ। ਹਾਂ
ਲਿੰਕਸ ਲਿੰਕ ਟੈਕਸਟ ਲਿੰਕ ਦੇ ਟਿਕਾਣੇ ਦਾ ਵਰਣਨ ਕਰਦਾ ਹੈ। ਹਾਂ
ਲਿੰਕਸ ਲਿੰਕ ਨਵੀਂਆਂ ਵਿੰਡੋਜ਼ ਜਾਂ ਟੈਬਜ਼ ਨਹੀਂ ਖੋਲ੍ਹਦੇ। ਜੇ ਖੋਲ੍ਹਦੇ ਹਨ ਤਾਂ ਲਿੰਕ ਟੈਕਸਟ ਵਿਚ ਟੈਕਸਟ ਦਾ ਰੈਫਰੈਂਸ ਸ਼ਾਮਲ ਕੀਤਾ ਜਾਂਦਾ ਹੈ। ਹਾਂ
ਲਿੰਕਸ ਫਾਇਲਾਂ ਨਾਲ ਲਿੰਕਸ ਵਿਚ ਲਿੰਕ ਟੈਕਸਟ ਵਿਚਲੀ ਫਾਇਲ ਦੀ ਕਿਸਮ ਸ਼ਾਮਲ ਹੁੰਦੀ ਹੈ। ਹਾਂ
ਵੀਡਿਓ ਸਾਰੀਆਂ ਵੀਡਿਓਜ਼ ਵਿਚ ਸਪੀਚ ਦੀ ਸਾਰੀ ਸਾਮੱਗਰੀ ਅਤੇ ਢੁਕਵੀਂ ਨੌਨ-ਸਪੀਚ ਸਾਮੱਗਰੀ ਦੀਆਂ ਉੱਚ-ਕੁਆਲਟੀ ਦੀਆਂ ਸੁਰਖੀਆਂ (ਜਿਵੇਂ ਮਸ਼ੀਨ ਨਾਲ ਪੈਦਾ ਕੀਤੀਆਂ ਗਈਆਂ ਨਹੀਂ) ਸ਼ਾਮਲ ਹੁੰਦੀਆਂ ਹਨ। ਹਾਂ
ਵੀਡਿਓ ਪ੍ਰਸੰਗਿਕ ਵਿਜ਼ੂਅਲਜ਼ (ਗ੍ਰਾਫ, ਚਾਰਟਸ, ਆਦਿ) ਵਾਲੀਆਂ ਸਾਰੀਆਂ ਵੀਡਿਓਜ਼ ਨੂੰ ਵੀਡਿਓ ਵਿਚ ਸੁਣਨਯੋਗ ਤਰੀਕੇ ਨਾਲ ਵਰਣਨ ਕੀਤਾ ਗਿਆ ਹੈ। ਹਾਂ
ਐੱਚ 5 ਪੀ ਸਾਰੀਆਂ ਐੱਚ 5 ਪੀ ਸਰਗਰਮੀਆਂ ਦੀ ਪਹੁੰਚਯੋਗਤਾ ਦਾ ਐੱਚ 5 ਪੀ ਟੀਮ ਵਲੋਂ ਟੈੱਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਟੈੱਸਟ ਪਾਸ ਕੀਤਾ ਹੈ। ਹਾਂ
ਐੱਚ 5 ਪੀ ਸਾਰੀਆਂ ਐੱਚ 5 ਪੀ ਸਰਗਰਮੀਆਂ ਜਿਨ੍ਹਾਂ ਵਿਚ ਚਿੱਤਰ, ਵੀਡਿਓਜ਼, ਅਤੇ/ਜਾਂ ਆਡਿਓ ਸਾਮੱਗਰੀ ਸ਼ਾਮਲ ਹੁੰਦੀ ਹੈ, ਉਹ ਮੀਡੀਆ ਦੀਆਂ ਉਨ੍ਹਾਂ ਕਿਸਮਾਂ ਲਈ ਪਹੁੰਚਯੋਗਤਾ ਦੀਆਂ ਮੰਗਾਂ ਨੂੰ ਪੂਰੀਆਂ ਕਰਦੀਆਂ ਹਨ। ਹਾਂ
ਫੌਂਟ ਬੌਡੀ ਟੈਕਸਟ ਲਈ ਫੌਂਟ ਦਾ ਸਾਈਜ਼ 12 ਪੋਆਇੰਟ ਜਾਂ ਜ਼ਿਆਦਾ ਹੈ। ਹਾਂ
ਫੌਂਟ ਫੁੱਟਨੋਟਸ ਜਾਂ ਐਂਡਨੋਟਸ ਲਈ ਫੌਂਟ ਦਾ ਸਾਈਜ਼ 9 ਪੋਆਇੰਟ ਹੈ। ਹਾਂ
ਫੌਂਟ ਵੈੱਬਬੁੱਕ ਜਾਂ ਈਬੁੱਕ ਫੌਰਮੈਟਸ ਵਿਚ ਫੌਂਟ ਸਾਈਜ਼ 200% ਤੱਕ ਜ਼ੂਮ ਕੀਤਾ ਜਾ ਸਕਦਾ ਹੈ। ਹਾਂ

ਪਹੁੰਚਯੋਗਤਾ ਦੇ ਜਾਣੇ-ਪਛਾਣੇ ਮਸਲੇ ਅਤੇ ਸੁਧਾਰ ਲਈ ਖੇਤਰ

ਇਸ ਵੇਲੇ ਪਹੁੰਚਯੋਗਤਾ ਦੇ ਕੋਈ ਜਾਣੇ ਜਾਂਦੇ ਮਸਲੇ ਨਹੀਂ ਹਨ।

ਇਸ ਕਿਤਾਬ ਤੱਕ ਪਹੁੰਚ ਕਰਨ ਵਿਚ ਜੇ ਤੁਹਾਨੂੰ ਕੋਈ ਸਮੱਸਿਆਵਾਂ ਆ ਰਹੀਆਂ ਹਨ ਤਾਂ ਸਾਨੂੰ ਇਸ ਬਾਰੇ ਦੱਸੋ

ਅਸੀਂ ਆਪਣੇ ਸ੍ਰੋਤਾਂ ਨੂੰ ਜ਼ਿਆਦਾ ਪਹੁੰਚਯੋਗ ਬਣਾਉਣ ਲਈ ਸਦਾ ਤਰੀਕੇ ਲੱਭਦੇ ਰਹਿੰਦੇ ਹਾਂ। ਜੇ ਤੁਹਾਨੂੰ ਇਸ ਸ੍ਰੋਤ ਤੱਕ ਪਹੁੰਚ ਕਰਨ ਵਿਚ ਕੋਈ ਸਮੱਸਿਆਵਾਂ ਆ ਰਹੀਆਂ ਹਨ ਤਾਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਤਾਂ ਜੋ ਅਸੀਂ ਇਸ ਨੂੰ ਠੀਕ ਕਰ ਸਕੀਏ।

ਕਿਰਪਾ ਕਰਕੇ ਇਹ ਜਾਣਕਾਰੀ ਦਿਉ:

  • ਸ੍ਰੋਤ ਦਾ ਨਾਂ
  • ਵੈੱਬ ਐਡਰੈਸ ਜਾਂ ਪੇਜ ਦਾ ਵੇਰਵਾ ਦੇ ਕੇ ਸਮੱਸਿਆ ਦੀ ਥਾਂ
  • ਸਮੱਸਿਆ ਦਾ ਵੇਰਵਾ
  • ਤੁਹਾਡਾ ਵਲੋਂ ਵਰਤਿਆ ਜਾ ਰਿਹਾ ਉਹ ਕੰਪਿਊਟਰ, ਸੌਫਟਵੇਅਰ, ਬਰਾਊਜ਼ਰ, ਅਤੇ ਮਦਦ ਕਰਨ ਵਾਲੀ ਕੋਈ ਟੈਕਨੌਲੋਜੀ ਜਿਹੜੀ ਤੁਹਾਡੀ ਸਮੱਸਿਆ ਦਾ ਪਤਾ ਲਾਉਣ ਅਤੇ ਇਸ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ (ਜਿਵੇਂ ਵਿੰਡੋਜ਼ 10, ਗੂਗਲ ਕਰੋਮ (ਵਰਜ਼ਨ 65.0.3325.181), ਐੱਨ ਵੀ ਡੀ ਏ ਸਕਰੀਨ ਰੀਡਰ)

ਤੁਸੀਂ ਸਾਡੇ ਨਾਲ ਇਨ੍ਹਾਂ ਵਿੱਚੋਂ ਕਿਸੇ ਤਰੀਕੇ ਨਾਲ ਸੰਪਰਕ ਕਰ ਸਕਦੇ ਹੋ:

ਇਹ ਸਟੇਟਮੈਂਟ ਪਿਛਲੀ ਵਾਰ 24 ਜਨਵਰੀ, 2024 ਨੂੰ ਅਪਡੇਟ ਕੀਤੀ ਗਈ ਸੀ।

ਅਕਸੈਸੇਬਿਲਟੀ ਚੈਕਲਿਸਟ ਟੇਬਲ ਮੂਲ ਰੂਪ ਵਿਚ Rebus Community ਵਲੋਂ ਤਿਆਰ ਕੀਤੇ ਗਏ ਤੋਂ ਅਪਣਾਇਆ ਗਿਆ ਅਤੇ ਇਹ CC BY 4.0 licence ਹੇਠ ਸਾਂਝਾ ਕੀਤਾ ਗਿਆ ਸੀ।

License

Icon for the Creative Commons Attribution-NonCommercial-ShareAlike 4.0 International License

H5P Lab Copyright © by Kaitlyn Zheng is licensed under a Creative Commons Attribution-NonCommercial-ShareAlike 4.0 International License, except where otherwise noted.

Share This Book